ਪ੍ਰਭਾਵੀ ਤਾਰੀਖ਼: 1 ਮਈ, 2018

ਰਾਜ਼ਦਾਰੀ ਸਬੰਧੀ ਪਾਲਿਸੀ ਆਪਣੇ ਗਾਹਕਾਂ ਅਤੇ ਮੁਲਾਕਾਤੀਆਂ ਨੂੰ “ਸੇਵਾ(ਵਾਂ)” ਦੇਣ ਦੇ ਅਮਲ ਵਿਚ CultureIQ Inc. (“CultureIQ”, “ਅਸੀਂ” ਜਾਂ “ਸਾਡੇ”) ਵਲੋਂ ਇਕੱਠੀ ਕੀਤੀ ਗਈ ਜਾਣਕਾਰੀ ਦੀਆਂ ਕਿਸਮਾਂ, ਅਸੀਂ ਇਸਦੀ ਵਰਤੋਂ ਕਿਵੇਂ ਕਰਦੇ ਹਾਂ, ਕਿਸਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ, ਜਾਣਕਾਰੀ ਇਕੱਠੀ ਕਰਨ, ਵਰਤੋਂ ਕਰਨ ਅਤੇ ਵੰਡ ਬਾਰੇ ਤੁਹਾਡੇ ਲਈ ਕਿਹੜੇ ਵਿਕਲਪ ਉਪਲਬਧ ਹਨ ਅਤੇ ਸੇਵਾ ਦੇਣ ਦੇ ਆਪਣੇ ਅਮਲ ਵਿਚ ਤੁਹਾਡੇ ਵਲੋਂ ਸਾਨੂੰ ਮੁਹਈਆ ਕਰਾਈ ਗਈ ਜਾਣਕਾਰੀ ਦੀ ਰਾਖੀ ਕਰਨ ਸਬੰਧੀ ਸਾਡੀਆਂ ਕੋਸ਼ਿਸ਼ਾਂ ਬਾਰੇ ਦੱਸਦੀ ਹੈ।

ਇਸ ਪਾਲਿਸੀ ਅਨੁਸਾਰ ਸੇਵਾ-ਸਬੰਧੀ ਸਰਵੇਖਣ ਵਿਚ ਹਿੱਸਾ ਲੈਕੇ, ਸਾਡੀ ਪ੍ਰਸ਼ਾਸਨੀ ਪ੍ਰਣਾਲੀ ਦੀ ਵਰਤੋਂ ਕਰਦਿਆਂ ਜਾਂ ਸਾਡੀਆਂ ਵੈਬ ਸਾਈਟਾਂ ‘ਤੇ ਜਾਕੇ, ਤੁਸੀਂ ਇੱਥੇ ਸਾਨੂੰ ਜਾਣਕਾਰੀ ਨੂੰ ਪ੍ਰੋਸੈਸ ਕਰਨ ਦੀ ਸਹਿਮਤੀ ਦਿੰਦੇ ਹੋ। ਰਜਿਸਟਰਸ਼ੁਦਾ ਯੂਜ਼ਰਾਂ ਨੂੰ ਸਾਡੀਆਂ ਵਰਤੋਂ ਦੀਆਂ ਸ਼ਰਤਾਂਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ, ਜਿਹਨਾਂ ਨੂੰ ਇੱਥੇ ਸ਼ਾਮਿਲ ਕੀਤਾ ਗਿਆ ਹੈ, ਜਿਵੇਂ ਕਿ ਇੱਥੇ ਪੂਰੀ ਤਰ੍ਹਾਂ ਪੜ੍ਹਿਆ ਗਿਆ ਹੈ। ਸਰਵੇਖਣ ਵਿਚ ਹਿੱਸਾ ਲੈਣ ਤੋਂ ਪਹਿਲਾਂ ਤੁਹਾਨੂੰ ਰਾਜ਼ਦਾਰੀ ਸਬੰਧੀ ਨੋਟਿਸ ਵਿਖਾਇਆ ਜਾ ਸਕਦਾ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਅਜਿਹੇ ਮਾਮਲਿਆਂ, ਜਿੱਥੇ ਕਿਸੇ ਅਜਿਹੇ ਸਰਵੇਖਣ-ਵਿਸ਼ੇਸ਼ ਦੀ ਰਾਜ਼ਦਾਰੀ ਸਬੰਧੀ ਨੋਟਿਸ ਦੀਆਂ ਸ਼ਰਤਾਂ ਦਾ, ਇਸ ਪਾਲਿਸੀ ਵਿਚਲੀਆਂ ਕਿਸੇ ਸ਼ਰਤਾਂ ਨਾਲ ਵਿਵਾਦ ਹੁੰਦਾ ਹੈ, ਤਾਂ ਇਸ ਪਾਲਿਸੀ ਦੀ ਬਜਾਇ ਸਰਵੇਖਣ-ਵਿਸ਼ੇਸ਼ ਸ਼ਰਤਾਂ ਨੂੰ ਤਰਜੀਹ ਦਿੱਤੀ ਜਾਏਗੀ।

ਅਸੀਂ ਕੌਣ ਹਾਂ

ਇਹਨਾਂ ਸੇਵਾਵਾਂ ਦੀ ਮਾਲਕੀ ਦਾ ਪ੍ਰਬੰਧ CultureIQ ਵਲੋਂ ਕੀਤਾ ਜਾਂਦਾ ਹੈ, ਜਿਸਦੇ ਕਾਰੋਬਾਰ ਦੀ ਆਪਣੀ ਮੁੱਖ ਥਾਂ 115 West 30th Street, 6th Floor, New York, NY 10001, USA ਵਿਖੇ ਹੈ। CultureIQ ਬਾਰੇ ਹੋਰ ਜਾਣਕਾਰੀ www.cultureiq.com ‘ਤੇ ਮਿਲ ਸਕਦੀ ਹੈ।

ਇਕੱਠੀ ਕੀਤੀ ਗਈ ਜਾਣਕਾਰੀ

ਜਾਣਕਾਰੀ, ਜੋ ਅਸੀਂ ਤੁਹਾਡੇ ਤੋਂ ਜਾਂ ਤੁਹਾਡੇ ਨੌਕਰੀਦਾਤਾ ਤੋਂ ਇਕੱਠੀ ਕਰਦੇ ਹਾਂ:

ਜੇ ਤੁਸੀਂ CultureIQ ਗਾਹਕ ਦੇ ਮੁਲਾਜ਼ਮ ਹੋ, ਤਾਂ ਤੁਹਾਡਾ ਨੌਕਰੀਦਾਤਾ ਤੁਹਾਡੇ ਬਾਰੇ ਜਾਣਕਾਰੀ ਮੁਹਈਆ ਕਰ ਸਕਦਾ ਹੈ, ਇਸ ਵਿਚ ਨਾਂ, ਕਾਰੋਬਾਰ ਦਾ ਈਮੇਲ ਪਤਾ, ਸੰਸਥਾ ਸ਼ਾਮਿਲ ਹੁੰਦੀ ਹੈ ਅਤੇ ਨੌਕਰੀ ਸਬੰਧੀ ਜਾਣਕਾਰੀ ਸ਼ਾਮਿਲ ਹੋ ਸਕਦੀ ਹੈ, ਜਿਵੇਂ ਨੌਕਰੀ ਦਾ ਨਾਂ, ਅਹੁਦਾ ਅਤੇ ਜਨ-ਅੰਕੜਿਆਂ ਸਬੰਧੀ ਹੋਰ ਜਾਣਕਾਰੀ। ਉਹਨਾਂ ਸਰਵੇਖਣਾਂ, ਜਿਹਨਾਂ ਵਿਚ ਤੁਸੀਂ ਹਿੱਸਾ ਲੈਂਦੇ ਹੋ, ਬਾਰੇ ਅਸੀਂ ਤੁਹਾਡੀ ਰਾਇ ਅਤੇ ਜਾਣਕਾਰੀ (ਇਨਪੁਟ) ਇਕੱਠੀ ਕਰਦੇ ਹਾਂ। ਸਾਡੀ ਵੈਬਸਾਈਟ ‘ਤੇ ਰਜਿਸਟਰ ਕਰਨ, ਸੁਆਲ ਜਮ੍ਹਾ ਕਰਨ, ਸਰਵੇਖਣ ਵਿਚ ਹਿੱਸਾ ਲੈਣ ਜਾਂ ਸਾਡੀਆਂ ਵੈਬ ਸਾਈਟਾਂ ਨਾਲ ਜੁੜਣ ਲਈ ਤੁਹਾਨੂੰ ਖਾਸ ਕਿਸਮ ਦੀ ਜਾਣਕਾਰੀ (ਜਿਵੇਂ, ਈਮੇਲ ਪਤਾ, ਫੋਨ ਨੰਬਰ, ਨਾਂ, ਪਤਾ) ਮੁਹਈਆ ਕਰਾਉਣ ਲਈ ਵੀ ਕਿਹਾ ਜਾ ਸਕਦਾ ਹੈ।

ਹੋਰਨਾਂ ਸ੍ਰੋਤਾਂ ਤੋਂ ਜਾਣਕਾਰੀ:

ਜਦੋਂ ਤੁਸੀਂ ਸਾਡੀ ਕਾਰਪੋਰੇਟ ਵੈਬਸਾਈਟ ‘ਤੇ ਜਾਂਦੇ ਹੋ, ਤਾਂ ਅਸੀਂ ਸਮੇਂ ਸਮੇਂ ਸਿਰ ਹੋਰਨਾਂ ਸ੍ਰੋਤਾਂ ਤੋਂ ਤੁਹਾਡੇ ਬਾਰੇ ਜਾਣਕਾਰੀ ਲੈ ਸਕਦੇ ਹਾਂ। ਅਜਿਹੀ ਜਾਣਕਾਰੀ ਲਾਗੂ ਰਾਜ਼ਦਾਰੀ ਸਬੰਧੀ ਕਾਨੂੰਨਾਂ ਅਨੁਸਾਰ ਇਕੱਠੀ ਕੀਤੀ ਜਾਏਗੀ। ਸਾਡੇ ਵਲੋਂ ਪ੍ਰਾਪਤ ਕੀਤੀ ਜਾਣ ਵਾਲੀ ਜਾਣਕਾਰੀ ਦੀਆਂ ਉਦਾਹਰਣਾਂ ਵਿਚ ਨਵਿਆਈ ਗਈ ਸੰਪਰਕ ਜਾਣਕਾਰੀ ਅਤੇ ਮਾਰਕੀਟਿੰਗ ਉਦੇਸ਼ਾਂ ਲਈ ਇਸਤੇਮਾਲ ਕੀਤੀ ਜਾਣ ਵਾਲੀ ਵਾਧੂ ਜਨ-ਅੰਕੜਿਆਂ ਸਬੰਧੀ ਜਾਣਕਾਰੀ ਸ਼ਾਮਿਲ ਹੁੰਦੀ ਹੈ।

ਆਪਣੇ ਆਪ ਇਕੱਠੀ ਕੀਤੀ ਗਈ ਜਾਣਕਾਰੀ:

ਜਿਸ ਸਮੇਂ ਤੁਸੀਂ ਸਾਡੀਆਂ ਵੈਬਸਾਈਟਾਂ ‘ਤੇ ਜਾਂਦੇ ਹੋ, ਤਾਂ ਅਸੀਂ ਸਾਈਟਾਂ ਅਤੇ ਤੁਹਾਡੇ ਵਲੋਂ ਵਰਤੇ ਜਾਂਦੇ ਉਪਕਰਣ ਬਾਰੇ ਕੁਝ ਜਾਣਕਾਰੀ ਆਪਣੇ ਆਪ ਇਕੱਠੀ ਕਰਦੇ ਹਾਂ ਅਤੇ ਇਸਦਾ ਵਿਸ਼ਲੇਸ਼ਣ ਕਰਦੇ ਹਾਂ। ਇਸ ਜਾਣਕਾਰੀ ਵਿਚ ਤੁਹਾਡਾ IP ਪਤਾ, ਤੁਹਾਡੇ ਬ੍ਰਾਉਜ਼ਰ ਦੀ ਕਿਸਮ ਅਤੇ ਭਾਸ਼ਾ ਬਾਰੇ ਜਾਣਕਾਰੀ, ਤੁਹਾਡੇ ਕੰਪਿਉਟਰ ਦਾ ਔਪ੍ਰੇਟਿੰਗ ਸਿਸਟਮ, ਤੁਹਾਡੇ ਵਲੋਂ ਸਾਡੀ ਤੱਕ ਪਹੁੰਚ ਕਰਨ ਦੀ ਤਾਰੀਖ਼ ਅਤੇ ਸਮਾਂ, ਜਦੋਂ ਤੁਸੀਂ ਸਾਡੀਆਂ ਸਾਈਟਾਂ ਤੱਕ ਪਹੁੰਚ ਕਰਦੇ ਹੋ, ਐਪਲੀਕੇਸ਼ਨਾਂ ਜਾਂ ਡਾਉਨਲੋਡ ਕੀਤੇ ਗਏ ਲੇਖ, ਲੱਭੇ ਹੋਏ ਸ਼ਬਦ ਦਰਜ ਕੀਤੇ ਗਏ, ਡਿਲੀਟ ਨਾ ਕੀਤੀ ਗਈ ਕੂਕੀਜ਼ ਦੀ ਸਮੱਗਰੀ, ਜਿਹਨਾਂ ਨੂੰ ਤੁਹਾਡੇ ਬ੍ਰਾਉਜ਼ਰ ਨੇ ਸਾਡੇ ਤੋਂ ਪਹਿਲਾਂ ਪ੍ਰਵਾਣ ਕੀਤਾ ਸੀ ਅਤੇ ਰੈਫ਼ਰ ਕੀਤੀ ਗਈ ਵੈਬਸਾਈਟ ਦੇ ਪਤੇ ਬਾਰੇ ਜਾਣਕਾਰੀ ਸ਼ਾਮਿਲ ਹੁੰਦੀ ਹੈ।

ਕੂਕੀਜ਼ ਅਤੇ ਹੋਰ ਤਕਨਾਲੌਜੀਆਂ ਦੀ ਵਰਤੋਂ:

ਕੂਕੀਜ਼: ਜਿਸ ਸਮੇਂ ਤੁਸੀਂ ਸਾਡੀਆਂ ਸਾਈਟਾਂ ‘ਤੇ ਜਾਂਦੇ ਹੋ, ਤਾਂ ਤੁਹਾਨੂੰ, ਤੁਹਾਡੇ ਕੰਪਿਊਟਰ ਵਿਚ ਇੱਕ ਜਾਂ ਵੱਧ “ਕੂਕੀਜ਼” ਰੱਖਣ ਲਈ ਸਾਨੂੰ ਆਗਿਆ ਦੇਣ ਵਾਸਤੇ ਕਿਹਾ ਜਾ ਸਕਦਾ ਹੈ। ਕੂਕੀ ਜਾਣਕਾਰੀ ਵਾਲੀ ਇੱਕ ਛੋਟੀ ਟੈਕਸਟ ਫ਼ਾਈਲ ਹੁੰਦੀ ਹੈ, ਜਿਸ ਨੂੰ ਅਸੀਂ ਆਪਣੀਆਂ ਸਾਈਟਾਂ ਤੱਕ ਤੁਹਾਨੂੰ ਪਹੁੰਚ ਦੇਣ ਅਤੇ ਤੁਹਾਡੇ ਔਨਲਾਈਨ ਅਨੁਭਵ ਨੂੰ ਵਿਅਕਤੀਗਤ ਬਣਾਉਣ ਵਿਚ ਮਦਦ ਕਰਨ ਲਈ ਬਾਅਦ ਵਿਚ ਪੜ੍ਹ ਸਕਦੇ ਹਾਂ। ਅਸੀਂ ਆਪਣੀਆਂ ਸਾਈਟਾਂ ‘ਤੇ ਤੁਹਾਡੀ ਸਰਗਰਮੀ, ਜਿਵੇਂ ਪੇਜ, ਜਿਹਨਾਂ ‘ਤੇ ਤੁਸੀਂ ਜਾਂਦੇ ਹੋ ਅਤੇ ਲਿੰਕਸ ਜਿਹਨਾਂ ‘ਤੇ ਤੁਸੀਂ ਕਲਿੱਕ ਕਰਦੇ ਹੋ, ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕੂਕੀਜ਼ ਦੀ ਵਰਤੋਂ ਕਰ ਸਕਦੇ ਹਾਂ। ਜੇ ਤੁਸੀਂ ਕੂਕੀਜ਼ ਨੂੰ ਅਪ੍ਰਵਾਣ ਕਰਨ ਦੀ ਚੋਣ ਕਰਦੇ ਹੋ, ਤਾਂ ਤੁਸੀਂ ਸਾਈਨ ਇਨ ਕਰਨ ਜਾਂ ਸਾਈਟਾਂ ‘ਤੇ ਵਿਖਾਈਆਂ ਜਾਂਦੀਆਂ ਕੁਝ ਇੰਟਰਐਕਟਿਵ ਸਹੂਲਤਾਂ ਦੀ ਵਰਤੋਂ ਨਹੀਂ ਕਰ ਸਕਦੇ।

ਹੋਰ ਤਕਨਾਲੌਜੀਆਂ: ਅਸੀਂ ਮਿਆਰੀ ਇੰਟਰਨੈਟ ਤਕਨਾਲੌਜੀਆਂ, ਜਿਵੇਂ ਵੈਬ ਪੇਜਾਂ ‘ਤੇ ਬਣਾਏ ਗਏ ਲਿੰਕਸ ਅਤੇ ਐਪਲੀਕੇਸ਼ਨ ਵਿਚ ਵਰਤੋਂ ਦਾ ਪਤਾ ਲਾਉਣ ਲਈ ਹੋਰ ਅਜਿਹੀਆਂ ਤਕਨਾਲੌਜੀਆਂ ਦੀ ਵਰਤੋਂ ਵੀ ਕਰਦੇ ਹਾਂ। ਇਹਨਾਂ ਸੁਨੇਹਿਆਂ ਨੂੰ ਖੋਲ੍ਹਣ ਦਾ ਪਤਾ ਲਾਉਣ ਲਈ, ਅਸੀਂ ਰਜਿਸਟਰਡ ਯੂਜ਼ਰਾਂ ਨੂੰ ਈ-ਮੇਲ ਸੁਨੇਹਿਆਂ ਜਾਂ ਨਿਉਜ਼ਲੈਟਰਾਂ ਵਿਚ ਵੈਬ ਬੀਕਨਸ ਵੀ ਸ਼ਾਮਿਲ ਕਰਦੇ ਹਾਂ। ਅਸੀਂ, ਆਪਣੀਆਂ ਸੇਵਾਵਾਂ ਨੂੰ ਅਨੁਕੂਲ ਬਣਾਉਣ ਅਤੇ ਆਪਣੀ ਔਨਲਾਈਨ ਸਮੱਗਰੀ, ਇਸ਼ਤਿਹਾਰਬਾਜ਼ੀ ਦੀਆਂ ਮੁਹਿੰਮਾਂ ਅਤੇ ਅਸੀਂ ਜਿਹੜੇ ਉਤਪਾਦਾਂ ਅਤੇ ਸੇਵਾਵਾਂ ਦਿੰਦੇ ਹਾਂ, ਦੀ ਸਮੁੱਚੀ ਪ੍ਰਭਾਵਕਤਾ ਨੂੰ ਮਾਪਣ ਲਈ ਇਸ ਜਾਣਕਾਰੀ ਦੀ ਵਰਤੋਂ ਕਰਦੇ ਹਾਂ।

ਸਾਡੇ ਵਲੋਂ ਇਕੱਠੀ ਕੀਤੀ ਗਈ ਜਾਣਕਾਰੀ ਦੀ ਵਰਤੋਂ ਅਸੀਂ ਕਿਵੇਂ ਕਰਦੇ ਹਾਂ

 • ਸੇਵਾਵਾਂ ਦੇਣ ਲਈ।
 • ਜਿਹੜੇ ਅਨੁਭਵ ਤੁਸੀਂ ਵੇਖਦੇ ਜਾਂ ਤਿਆਰ ਕਰਦੇ ਹੋ, ਲਈ ਉਸ ਸਮੱਗਰੀ ਨੂੰ ਅਨੁਕੂਲ ਬਣਾਉਣ ਲਈ।
 • ਆਪਣੀ ਸੇਵਾ ਵਿਕਸਤ ਅਤੇ ਸੁਧਾਰ ਕਰਨ ਲਈ।
 • ਤੁਹਾਡੀ ਪੁੱਛਗਿਛ ਅਤੇ ਬੇਨਤੀਆਂ ਦਾ ਜਵਾਬ ਦੇਣ ਲਈ।
 • ਸਰਵੇਖਣ, ਮਾਰਕੀਟਿੰਗ, ਪ੍ਰਚਾਰ ਅਤੇ ਸਾਡੇ ਹੋਰ ਉਤਪਾਦਾਂ, ਜਿਹਨਾਂ ਵਿਚ ਤੁਹਾਡੀ ਦਿਲਚਸਪੀ ਹੋ ਸਕਦੀ ਹੈ, ਬਾਰੇ ਤੁਹਾਡੇ ਨਾਲ ਗੱਲਬਾਤ ਕਰਨ ਲਈ।
 • ਆਪਣੀਆਂ ਸੇਵਾਵਾਂ ਬਣਾਈ ਰੱਖਣ, ਰਾਖੀ ਕਰਨ ਅਤੇ ਸੁਧਾਰ ਕਰਨ ਲਈ ਭਾਲ ਕਰਨ ਅਤੇ ਵਿਸ਼ਲੇਸ਼ਣਾਂ ਵਿਚ ਸ਼ਾਮਿਲ ਹੋਣ ਲਈ।
 • ਤੁਹਾਡੇ ਵਲੋਂ ਸੇਵਾਵਾਂ ਦੀ ਵਰਤੋਂ ਨੂੰ ਕੰਟਰੋਲ ਕਰਨ ਵਾਲੀਆਂ ਕਾਨੂੰਨੀ ਸ਼ਰਤਾਂ ਲਾਗੂ ਕਰਨ ਲਈ।
 • ਸੇਵਾਵਾਂ ਦੇ ਤਕਨੀਕੀ ਕੰਮਕਾਜ ਨੂੰ ਯਕੀਨੀ ਬਣਾਉਣ ਲਈ।

ਤੁਹਾਡੀ ਜਾਣਕਾਰੀ ਦੀ ਵਰਤੋਂ ਸਬੰਧੀ ਵਿਕਲਪ।

ਅਸੀਂ ਮੰਨਦੇ ਹਾਂ ਕਿ ਤੁਹਾਨੂੰ, ਤੁਹਾਡੀ ਜਾਣਕਾਰੀ ਦੀ ਵਰਤੋਂ ਬਾਰੇ ਵਿਕਲਪ ਦੇਣਾ ਮਹੱਤਵਪੂਰਣ ਹੈ। ਅਸੀਂ ਇਸ ਪਾਲਿਸੀ ਦਿੱਤੀ ਗਈ ਤੁਹਾਡੀ ਜਾਣਕਾਰੀ ਜਾਂ ਸਰਵੇਖਣ ਵਿਸ਼ੇਸ਼ ਦੀ ਰਾਜ਼ਦਾਰੀ ਅਤੇ ਡਾਟਾ ਦੀ ਸੁਰੱਖਿਆ ਸਬੰਧੀ ਨੋਟਿਸਾਂ ਦੀ ਵਰਤੋਂ ਕਰਾਂਗੇ। ਜੇ ਅਸੀਂ ਇੱਕ ਉਦੇਸ਼, ਦੋ ਕਿ ਇਸ ਪਾਲਿਸੀ ਵਿਚ ਨਹੀਂ ਦਿੱਤਾ ਗਿਆ ਹੈ, ਲਈ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਤਾਂ ਇੰਜ ਕਰਨ ਲਈ ਅਸੀਂ ਪਹਿਲਾਂ ਤੁਹਾਡੀ ਸਹਿਮਤੀ ਲਵਾਂਗੇ।

ਮਾਰਕੀਟਿੰਗ ਸੰਚਾਰ: ਮਾਰਕੀਟਿੰਗ ਸੰਚਾਰ ਪ੍ਰਾਪਤ ਨਾ ਕਰਨ ਜਾਂ ਪ੍ਰਾਪਤ ਕਰਨਾ ਬੰਦ ਕਰਨ ਦੀਆਂ ਤੁਹਾਡੀਆਂ ਇੱਛਾਵਾਂ ਦਾ ਸਤਿਕਾਰ ਕਰਾਂਗੇ। ਜੇ ਤੁਸੀਂ ਅਜਿਹੇ ਸੰਚਾਰ ਪ੍ਰਾਪਤ ਕਰਨ ਲਈ, ਸਾਨੂੰ ਆਪਣਾ ਈਮੇਲ ਪਤਾ ਮੁਹਈਆ ਕਰਾਇਆ ਹੈ, ਤਾਂ ਤੁਸੀਂ ਕਿਸੇ ਵੀ ਸਮੇਂ ਸਾਡੀਆਂ ਈਮੇਲਸ ਦੇ ਹੇਠਾਂ ਦਿੱਤੇ ਮੈਂਬਰੀ ਰੱਦ ਕਰਨ ਵਾਲੇ ਲਿੰਕਸ ਜਾਂ ਹਿਦਾਇਤਾਂ ਦੀ ਵਰਤੋਂ ਕਰਕੇ ਬਾਹਰ ਹੋ ਸਕਦੇ ਹੋ। ਕਿਰਪਾ ਕਰਕੇ ਧਿਆਨ ਦਿਓ ਕਿ ਅਜਿਹੀ ਕਿਸੇ ਵੀ ਬੇਨਤੀ ਨੂੰ ਧਿਆਨ ਵਿਚ ਰੱਖੇ ਬਿਨਾ ਅਸੀਂ ਤੁਹਾਨੂੰ ਸੇਵਾ-ਸਬੰਧੀ ਸੰਚਾਰ ਭੇਜਣੇ ਜਾਰੀ ਰੱਖਾਂਗੇ। ਜਦ ਤੱਕ ਤੁਸੀਂ ਸਾਨੂੰ ਇੰਜ ਕਰਨ ਦੀ ਸਹਿਮਤੀ ਨਹੀਂ ਦਿੰਦੇ ਅਤੇ ਜਿੱਥੇ ਲਾਗੂ ਕਾਨੂੰਨ ਵਲੋਂ ਆਗਿਆ ਦਿੱਤੀ ਗਈ ਹੈ, ਅਸੀਂ ਤੀਜੀ ਧਿਰ ਦਾ ਖ਼ੁਦ ਦਾ ਪ੍ਰਚਾਰ ਕਰਨ ਜਾਂ ਮਾਰਕੀਟਿੰਗ ਉਦੇਸ਼ਾਂ ਲਈ ਉਹਨਾਂ (ਸਹਾਇਕ ਕੰਪਨੀਆਂ ਅਤੇ/ਜਾਂ ਸਹਿਯੋਗੀਆਂ ਤੋਂ ਛੁੱਟ ਸ਼ੱਕ ਤੋਂ ਬਚਣ ਲਈ) ਨਾਲ ਤੁਹਾਡੀ ਜਾਣਕਾਰੀ ਜਾਂ ਨਿਜੀ ਵੇਰਵਿਆਂ ਨੂੰ ਨਾ ਤਾਂ ਸਾਂਝਾ ਕਰਾਂਗੇ ਜਾਂ ਨਾ ਹੀ ਵੇਚਾਂਗੇ।

ਸਰਵੇਖਣ: ਸਰਵੇਖਣਾਂ ਲਈ ਤੁਹਾਡੇ ਨੌਕਰੀਦਾਤਾ, ਕਲਾਇੰਟ ਜਾਂ ਕਾਰੋਬਾਰੀ ਸਹਿਯੋਗੀ (ਸਪਾਂਸਰ) ਨੇ ਤੁਹਾਨੂੰ ਇਸ ਵਿਚ ਸ਼ਾਮਿਲ ਹੋਣ ਲਈ ਕਿਹਾ ਹੈ, ਤੁਸੀਂ ਜਵਾਬ ਨਾ ਦੇਣ ਦੀ ਚੋਣ ਕਰ ਸਕਦੇ ਹੋ ਜਾਂ ਜਿੱਥੇ ਉਪਲਬਧ ਹੈ, ਮਨ੍ਹਾ ਕਰਨ ਜਾਂ ਬਾਹਰ ਹੋਣ ਦਾ ਵਿਕਲਪ ਚੁਣੋ। ਅਸੀਂ ਤੁਹਾਡੇ ਸਪਾਂਸਰ ਵਲੋਂ ਦਿੱਤੀ ਗਈ ਹਿਦਾਇਤ ਅਨੁਸਾਰ ਸਿਰਫ਼ ਤੁਹਾਡੇ ਵਲੋਂ ਉਪਲਬਧ ਕਰਾਈ ਗਈ ਜਾਣਕਾਰੀ ਨੂੰ ਪ੍ਰੋਸੈਸ ਕਰਦੇ ਹਾਂ। ਸਪਾਂਸਰ ਵਲੋਂ ਮੁਹਈਆ ਕਰਾਈ ਗਈ ਜਾਣਕਾਰੀ ਬਾਰੇ ਪੁੱਛਗਿੱਛ, ਸਰਵੇਖਣ ਦੀਆਂ ਹਿਦਾਇਤਾਂ ਵਿਚ ਦਿੱਤੇ ਗਏ ਸਪਾਂਸਰ ਜਾਂ ਸੰਪਰਕ ਜਾਣਕਾਰੀ ਨੂੰ ਭੇਜਣੀ ਚਾਹੀਦੀ ਹੈ।

ਜਾਣਕਾਰੀ ਦਾ ਖ਼ੁਲਾਸਾ

ਅਸੀਂ ਹੇਠਾਂ ਦਿੱਤੇ ਮਾਮਲਿਆਂ ਵਿਚ ਤੁਹਾਡੀ ਜਾਣਕਾਰੀ ਤੀਜੀ ਧਿਰ ਦੀਆਂ ਕੰਪਨੀਆਂ ਜਾਂ ਵਿਅਕਤੀਆਂ ਨਾਲ ਸਾਂਝੀ ਕਰ ਸਕਦੇ ਹਾਂ:

 • ਜਦੋਂ ਅਸੀਂ, ਆਪਣੀ ਤਰਫੋਂ ਨਿਜੀ ਜਾਣਕਾਰੀ ਪ੍ਰੋਸੈਸ ਕਰਨ ਲਈ ਸੇਵਾ ਪ੍ਰੋਵਾਈਡਰਾਂ ਅਤੇ ਤੀਜੀ-ਧਿਰ ਦੇ ਏਜੰਟ ਨਿਯੁਕਤ ਕਰਦੇ ਹਾਂ। ਜਦੋਂ ਅਸੀਂ ਇੰਜ ਕਰਦੇ ਹਾਂ, ਤਾਂ ਸਾਨੂੰ ਇਹਨਾਂ ਸੇਵਾ ਪ੍ਰੋਵਾਈਡਰਾਂ ਨੂੰ ਢੁਕਵੀਂ ਸੁਰੱਖਿਆ ਅਤੇ ਰਾਜ਼ਦਾਰੀ ਦੇ ਉਪਾਅ ਲਾਗੂ ਕਰਨ ਲਈ ਠੇਕੇ ‘ਤੇ ਰੱਖਣ ਦੀ ਲੋੜ ਪੈਂਦੀ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੀ ਨਿਜੀ ਜਾਣਕਾਰੀ ਢੁਕਵੇਂ ਤਰੀਕੇ ਨਾਲ ਸੁਰੱਖਿਅਤ ਹੋਏਗੀ ਅਤੇ ਸਿਰਫ਼ ਸਾਡੇ ਲਈ ਸੇਵਾਵਾਂ ਦੇਣ ਦੇ ਉਦੇਸ਼ਾਂ ਲਈ ਇਸਤੇਮਾਲ ਕੀਤੀ ਜਾਏਗੀ।
 • ਹੁਕਮ-ਹਾਜ਼ਰੀਆਂ, ਅਦਾਲਤੀ ਆਦੇਸ਼ਾਂ ਜਾਂ ਹੋਰ ਕਾਨੂੰਨੀ ਅਮਲ (ਇਹ ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਦੇ ਉਦੇਸ਼ਾਂ ਲਈ ਸ਼ਾਮਿਲ ਹਨ) ਦੇ ਜਵਾਬ ਵਿਚ; ਸਾਡੇ ਕਾਨੂੰਨੀ ਹੱਕ ਸਥਾਪਿਤ ਕਰਨ ਜਾਂ ਵਰਤੋਂ ਕਰਨ ਲਈ; ਕਾਨੂੰਨੀ ਦਾਅਵਿਆਂ ਵਿਰੁੱਧ ਬਚਾਅ ਕਰਨ ਲਈ; ਜਾਂ ਨਹੀਂ ਤਾਂ ਕਾਨੂੰਨ ਵਲੋਂ ਲੋੜੀਂਦਾ ਹੈ। ਅਜਿਹੇ ਮਾਮਲਿਆਂ ਵਿਚ, ਸਾਨੂੰ, ਆਪਣੇ ਲਈ ਉਪਲਬਧ ਕਿਸੇ ਵੀ ਕਾਨੂੰਨੀ ਇਤਰਾਜ਼ ਜਾਂ ਹੱਕ ਨੂੰ ਵਧਾਉਣ ਜਾਂ ਛੱਡਣ ਦਾ ਹੱਕ ਹੈ।
 • ਜਦੋਂ ਸਾਨੂੰ ਲੱਗਦਾ ਹੈ ਕਿ ਗ਼ੈਰਕਾਨੂੰਨੀ ਜਾਂ ਸ਼ੱਕੀ ਗ਼ੈਰਕਾਨੂੰਨੀ ਕਾਰਵਾਈਆਂ; CultureIQ ਜਾਂ ਇਸ ਦੀਆਂ ਸਹਾਇਕ ਕੰਪਨੀਆਂ, ਸਾਡੇ ਗਾਹਕਾਂ ਜਾਂ ਹੋਰਨਾਂ ਦੇ ਢੁਕਵੇਂ ਹੱਕਾਂ, ਸੰਪਤੀ ਜਾਂ ਸੁਰੱਖਿਆ ਕਰਨ ਅਤੇ ਬਚਾਅ ਕਰਨ ਲਈ; ਅਤੇ ਸਾਡੀਆਂ ਸੇਵਾ ਦੀਆਂ ਸ਼ਰਤਾਂ ਅਤੇ ਹੋਰ ਸਮਝੌਤਿਆਂ ਬਾਰੇ ਜਾਂਚ ਕਰਨ, ਰੋਕਥਾਮ ਜਾਂ ਕਾਰਵਾਈ ਕਰਨੀ ਢੁਕਵੀਂ ਹੈ।
 • ਕਾਰਪੋਰੇਟ ਲੈਣ-ਦੇਣ ਦੇ ਬਾਰੇ, ਜਿਵੇਂ ਡਿਵੈਸਟਿਚਰ, ਸਮਾਈ, ਸੰਯੋਜਨ ਜਾਂ ਅਸਾਸੇ ਦੀ ਵਿਕਰੀ, ਇਸ ਵਿਚ ਲੈਣ-ਦੇਣ ਤੋਂ ਪਹਿਲਾਂ ਦੇ ਬਕਾਏ ਜਾਂ ਦੀਵਾਲੀਏਪਨ ਦੇ ਮਾਮਲੇ ਦੀ ਸੰਭਾਵਨਾ ਨਾ ਹੋਣਾ ਸ਼ਾਮਿਲ ਹੁੰਦਾ ਹੈ।

ਅਸੀਂ ਤੀਜੀਆਂ ਧਿਰਾਂ ਨਾਲ ਸਮੁੱਚੀ ਜਾਂ ਅਨਾਮ ਜਾਣਕਾਰੀ ਵੀ ਸਾਂਝੀ ਕਰ ਸਕਦੇ ਹਾਂ, ਇਸ ਵਿਚ ਵਿਸ਼ਲੇਸ਼ਣ ਕਰਨ, ਮਾਰਕੀਟਿੰਗ, ਫ਼ੈਸਲੇ ਲੈਣਾ, ਰਿਪੋਰਟਾਂ, ਮੁਲਾਂਕਣ ਅਤੇ ਹੋਰ ਕਾਰੋਬਾਰੀ ਉਦੇਸ਼ਾਂ ਦੇ ਟੀਚੇ ਲਈ ਸੇਵਾ ਨੂੰ ਸਪਾਂਸਰ ਕਰਨ ਵਾਲਾ ਵਿਅਕਤੀ ਜਾਂ ਸੰਸਥਾ ਸ਼ਾਮਿਲ ਹੁੰਦੀ ਹੈ। ਅਸੀਂ, ਅਜਿਹੀ ਸਮੁੱਚੀ ਜਾਣਕਾਰੀ ਦੇ ਅਧਾਰ ‘ਤੇ ਤਿਆਰ ਕੀਤੀਆਂ ਗਈਆਂ ਰਿਪੋਰਟਾਂ ਨੂੰ ਛਾਪ ਜਾਂ ਸਾਂਝੀ ਵੀ ਕਰ ਸਕਦੇ ਹਾਂ। ਸਮੁੱਚੀ ਜਾਂ ਅਨਾਮ ਜਾਣਕਾਰੀ ਵਿਚ ਕੋਈ ਨਿਜੀ ਜਾਣਕਾਰੀ ਨਹੀਂ ਹੁੰਦੀ ਅਤੇ ਇਸ ਦੀ ਵਰਤੋਂ ਅਤੇ ਖ਼ੁਲਾਸਾ ਇਸ ਪਾਲਿਸੀ ਦੀਆਂ ਸ਼ਰਤਾਂ ਹੇਠ ਨਹੀਂ ਹੈ।

ਤੁਹਾਡੀ ਜਾਣਕਾਰੀ ਦੇ ਅੰਤਰਰਾਸ਼ਟਰੀ ਤਬਾਦਲੇ

ਅਸੀਂ ਅਮਰੀਕਾ ਵਿਚ ਸੇਵਾਵਾਂ ਚਲਾਉਂਦੇ ਹਾਂ ਅਤੇ ਰਿਹਾਇਸ਼ ਦੇ ਤੁਹਾਡੇ ਦੇਸ਼ ਦੇ ਅਧਾਰ ‘ਤੇ, ਆਪਣੀਆਂ ਸੇਵਾਵਾਂ ਦੀ ਜਾਣਕਾਰੀ ਜਮ੍ਹਾ ਕਰਨ ਵਿਚ ਅਜਿਹੀ ਜਾਣਕਾਰੀ ਦਾ ਤਬਾਦਲਾ ਅਮਰੀਕਾ ਵਿਚ ਕੀਤਾ ਜਾ ਸਕਦਾ ਹੈ।

ਇਸ ਤੋਂ ਅਲਾਵਾ, ਅਸੀਂ ਕੁਝ ਪ੍ਰੋਸੈਸਿੰਗ ਕਾਰਵਾਈਆਂ ਲਈ ਇਸ ਜਾਣਕਾਰੀ ਦਾ ਤਬਾਦਲਾ ਯੁਨਾਇਟਿਡ ਕਿੰਗਡਮ, ਭਾਰਤ, ਜਰਮਨੀ (ਅਤੇ ਯੋਰਪੀਅਨ ਯੂਨੀਅਨ ਦੇ ਹੋਰ ਮੈਂਬਰ ਦੇਸ਼) ਸਮੇਤ ਵੱਖ ਵੱਖ ਦੇਸ਼ਾਂ ਵਿਚਲੀਆਂ ਆਪਣੀਆਂ ਸਹਾਇਕ ਕੰਪਨੀਆਂ ਜਾਂ ਸਬੰਧਿਤ ਕੰਪਨੀਆਂ ਅਤੇ ਸੇਵਾ ਪ੍ਰੋਵਾਈਡਰਾਂ ਅਤੇ/ਜਾਂ ਤੀਜੀ ਧਿਰ ਦੇ ਏਜੰਟਾਂ ਨੂੰ ਕਰ ਸਕਦੇ ਹਾਂ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਦੇਸ਼ਾਂ ਵਿਚਲੇ ਰਾਜ਼ਦਾਰੀ ਕਾਨੂੰਨ, ਰਿਹਾਇਸ਼ ਦੇ ਤੁਹਾਡੇ ਦੇਸ਼ ਵਰਗੀ ਸੁਰੱਖਿਆ ਮੁਹਈਆ ਨਹੀਂ ਕਰਾ ਸਕਦੇ।

CultureIQ ਯਕੀਨੀ ਬਣਾਏਗਾ ਕਿ ਤੀਜੇ ਦੇਸ਼ ਜਾਂ ਅੰਤਰਰਾਸ਼ਟਰੀ ਸੰਸਥਾ ਨੂੰ ਕੀਤੇ ਜਾਣ ਵਾਲੇ ਨਿਜੀ ਡਾਟਾ ਦੇ ਤਬਾਦਲੇ GDPR ਦੀ ਧਾਰਾ 46 ਵਿਚ ਦੱਸੇ ਗਏ ਅਨੁਸਾਰ ਢੁਕਵੀਆਂ ਸੁਰੱਖਿਆ ਕਾਰਵਾਈਆਂ ਹੇਠ ਹਨ ਅਤੇ ਅਜਿਹੇ ਤਬਾਦਲੇ ਅਤੇ ਸੁਰੱਖਿਆ ਕਾਰਵਾਈਆਂ GDPR ਦੀ ਧਾਰਾ 30(2) ਅਨੁਸਾਰ ਦਸਤਾਵੇਜ਼ਬੱਧ ਕੀਤੇ ਗਏ ਹਨ।

ਯੋਰਪੀਅਨ ਆਰਥਕ ਖੇਤਰ ਅਤੇ ਸਵਿਟਜ਼ਰਲੈਂਡ ਤੋਂ ਬਾਹਰ ਉਹਨਾਂ ਦੇਸ਼ਾਂ ਨੂੰ ਭੇਜੇ ਜਾਣ ਵਾਲੇ ਸਾਰੇ ਨਿਜੀ ਡਾਟਾ, ਜੋ ਲਾਗੂ ਡਾਟਾ ਸੁਰੱਖਿਆ ਕਾਨੂੰਨਾਂ ਦੇ ਅਰਥ ਦੇ ਅੰਦਰ ਡਾਟਾ ਸੁਰੱਖਿਆ ਦੇ ਢੁਕਵੇਂ ਪੱਧਰ ਨੂੰ ਯਕੀਨੀ ਨਹੀਂ ਬਣਾਉਂਦੇ, ਲਈ ਇਸਦਾ ਸੰਚਾਲਨ ਯੋਰਪੀਅਨ ਆਰਥਕ ਖੇਤਰ ਤੋਂ ਬਾਹਰ ਡਾਟਾ ਦੇ ਤਬਾਦਲੇ ਲਈ ਯੋਰਪੀਅਨ ਯੂਨੀਅਨ (“EU”) ਕਮਿਸ਼ਨ ਦੇ ਮੰਜ਼ੂਰਸ਼ੁਦਾ ਮਿਆਰ ਦੇ ਇਕਰਾਰਨਾਮੇ ਸਬੰਧੀ ਧਾਰਾਵਾਂ ਰਾਹੀਂ ਕੀਤਾ ਜਾਏਗਾ।

CultureIQ ਡਾਟਾ ਸੁਰੱਖਿਆ ਪਾਲਿਸੀਆਂ ਅਤੇ ਅਮਲਾਂ, ਲਾਗੂ ਕਾਨੂੰਨਾਂ ਅਤੇ ਜਾਣਕਾਰੀ ਇਕੱਠੀ ਕਰਨ ਅਤੇ ਵਰਤੋਂ ਕਰਨ ਵਾਸਤੇ ਚਲਾਉਣ ਲਈ ਸਾਡੇ ਕਲਾਇੰਟ ਦੇ ਇਕਰਾਰਨਾਮਿਆਂ ਦੀਆਂ ਸ਼ਰਤਾਂ ਦੀ ਪਾਲਣਾ ਕਰੇਗਾ।

ਤੁਹਾਡੀ ਜਾਣਕਾਰੀ ਤੱਕ ਪਹੁੰਚ ਕਰਨਾ

ਕੁਝ ਮਾਮਲਿਆਂ ਵਿਚ, ਤੁਸੀਂ ਸਿੱਧਿਆਂ ਆਪਣੇ ਔਨਲਾਈਨ ਪ੍ਰੋਫ਼ਾਈਲ ਅਤੇ ਹੋਰ ਨਿਜੀ ਵੇਰਵਿਆਂ ਤੱਕ ਪਹੁੰਚ ਕਰ ਸਕਦੇ ਹੋ ਅਤੇ ਕਿਸੇ ਵੀ ਸਮੇਂ ਆਪਣਾ ਅਕਾਉਂਟ ਲਾੱਗਿਨ ਕਰਕੇ ਆਪਣੀ ਜਾਣਕਾਰੀ ਵਿਚ ਆਪਣੇ ਆਪ ਸੁਧਾਰ, ਨਵਿਆ ਅਤੇ ਜਾਣਕਾਰੀ ਜੋੜ ਸਕਦੇ ਹੋ।

ਤੁਸੀਂ, ਸਾਡੇ ਕੋਲ ਰੱਖੀ ਹੋਈ ਕਿਸੇ ਵੀ ਵਿਸ਼ੇਸ਼ ਜਾਣਕਾਰੀ ਤੱਕ ਪਹੁੰਚ ਕਰਨ ਦੀ ਬੇਨਤੀ ਕਰ ਸਕਦੇ ਹੋ, ਵਿਸ਼ੇਸ਼ ਜਾਣਕਾਰੀ, ਜੋ ਗ਼ਲਤ ਹੋ ਸਕਦੀ ਹੈ, ਨੂੰ ਠੀਕ ਕਰਨ ਲਈ ਸਾਨੂੰ ਕਹੋ ਅਤੇ/ਜਾਂ ਨਹੀਂ ਤਾਂ ਜਿੱਥੇ ਕਾਨੂੰਨ ਅਨੁਸਾਰ ਲੋੜੀਂਦਾ ਹੈ, ਨੂੰ ਛੱਡਕੇ ਸਾਨੂੰ ਅਜਿਹੀ ਜਾਣਕਾਰੀ ਰੋਕਣ ਜਾਂ ਡਿਲੀਟ ਕਰਨ ਲਈ ਕਹੋ ਅਤੇ ਨਿਜੀ ਡਾਟਾ ਦੀ ਪ੍ਰੋਸੈਸਿੰਗ ਬਾਰੇ ਇਤਰਾਜ਼ ਦਰਜ ਕਰੋ। ਕਿਰਪਾ ਕਰਕੇ ਧਿਆਨ ਦਿਓ ਕਿ ਅਜਿਹੇ ਮਾਮਲਿਆਂ, ਜਿੱਥੇ ਅਜਿਹੀ ਜਾਣਕਾਰੀ ਲਈ ਤੁਹਾਡਾ ਨੌਕਰੀਦਾਤਾ ਡਾਟਾ ਕੰਟਰੋਲਰ ਹੈ, ਅਸੀਂ ਤੁਹਾਡੇ ਨੌਕਰੀਦਾਤਾ ਨੂੰ ਦੱਸਾਂਗੇ, ਤਾਂਜੋ ਉਹ ਤੁਹਾਡੀ ਬੇਨਤੀ ਦੀ ਪਾਲਣਾ ਕਰਦਿਆਂ ਢੁਕਵੀਆਂ ਕਾਰਵਾਈਆਂ ਕਰ ਸਕੇ। ਆਪਣੀ ਜਾਣਕਾਰੀ ਤੱਕ ਪਹੁੰਚ ਕਰਨ ਜਾਂ ਠੀਕ ਕਰਨ ਲਈ ਬੇਨਤੀ ਕਰਨ ਵਾਸਤੇ ਜਾਂ ਸਾਡੇ ਕੋਲ ਰੱਖੀ ਆਪਣੀ ਜਾਣਕਾਰੀ ਸਬੰਧੀ ਸੁਆਲ ਕਰਨ ਲਈ ਕਿਰਪਾ ਕਰਕੇ ਸਾਨੂੰ privacy@cultureiq.com ‘ਤੇ ਈਮੇਲ ਕਰੋ ਜਾਂ ਹੇਠਲੇ ਪਤੇ ‘ਤੇ ਸੰਪਰਕ ਕਰੋ:

(ਡਾਟਾ ਸੁਰੱਖਿਆ ਅਫ਼ਸਰ)
Data Protection Officer
CultureIQ
115 West 30th Street, 6th Floor
New York, NY 10001, USA

ਕਿਰਪਾ ਕਰਕੇ ਵਿਸ਼ਾ ਲਾਈਨ ਵਿਚ “Request for Privacy Information” ਭਰੋ। ਕਿਰਪਾ ਕਰਕੇ ਆਪਣੀ ਫ਼ਾਈਲ ਦਾ ਪਤਾ ਲਾਉਣ ਲਈ ਸਾਡੇ ਲਈ ਢੁਕਵੇਂ ਵੇਰਵੇ ਸ਼ਾਮਿਲ ਕਰੋ; ਘੱਟੋ-ਘੱਟ ਤੁਹਾਡਾ ਨਾਂ ਅਤੇ ਈਮੇਲ। ਪ੍ਰਵਾਣਿਤ ਸ਼ਨਾਖ਼ਤ ਦੇ ਨਾਲ, ਸਾਨੂੰ ਤੁਹਾਡੇ ਤੋਂ ਪਛਾਣ ਸਿੱਧ ਕਰਨ ਦੀ ਲੋੜ ਪੈ ਸਕਦੀ ਹੈ।

ਕੋਈ ਵੀ ਸੇਵਾਵਾਂ ਮੁਹਈਆ ਕਰਨ ਤੱਕ ਅਸੀਂ ਤੁਹਾਡੀ ਜਾਣਕਾਰੀ ਆਪਣੇ ਕੋਲ ਰੱਖਾਂਗੇ। ਅਸੀਂ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ, ਵਿਵਾਦ ਹੱਲ ਕਰਨ ਅਤੇ ਆਪਣੇ ਸਮਝੌਤਿਆਂ ਨੂੰ ਲਾਗੂ ਕਰਨ ਲਈ ਲੋੜੀਂਦੇ ਅਨੁਸਾਰ ਤੁਹਾਡੀ ਜਾਣਕਾਰੀ ਆਪਣੇ ਕੋਲ ਰੱਖਾਂਗੇ ਅਤੇ ਵਰਤੋਂ ਕਰਾਂਗੇ।

ਕੈਲੀਫ਼ੋਰਨੀਆ ਦੇ ਵਸਨੀਕ

ਕੈਲੀਫ਼ੋਰਨੀਆ ਸਿਵਿਲ ਕੋਡ ਸੈਕਸ਼ਨ 1798.83, ਕੈਲੀਫ਼ੋਰਨੀਆ ਦੇ ਵਸਨੀਕਾਂ ਨੂੰ ਉਹਨਾਂ ਦੇ ਸਿੱਧੇ ਮਾਰਕੀਟਿੰਗ ਉਦੇਸ਼ਾਂ ਲਈ ਤੀਜੀ ਧਿਰਾਂ ਨੂੰ ਨਿਜੀ ਜਾਣਕਾਰੀ (ਜਿਵੇਂ ਕਿ ਇਸ ਕਾਨੂੰਨ ਵਿਚ ਦੱਸਿਆ ਗਿਆ ਹੈ) ਦੇ ਸਾਡੇ ਖ਼ੁਲਾਸੇ ਸਬੰਧੀ ਕਿਸੇ ਜਾਣਕਾਰੀ ਲਈ ਬੇਨਤੀ ਕਰਨ ਦੀ ਆਗਿਆ ਦਿੰਦਾ ਹੈ। ਅਜਿਹੀ ਬੇਨਤੀ ਕਰਨ ਲਈ, ਕਿਰਪਾ ਕਰਕੇ privacy@cultureiq.com ‘ਤੇ ਈਮੇਲ ਭੇਜੋ।

ਜਾਣਕਾਰੀ ਦੀ ਸੁਰੱਖਿਆ

ਅਸੀਂ ਅਣਅਖ਼ਤਿਆਰੀ ਪਹੁੰਚ, ਅਣਅਖ਼ਤਿਆਰੀ ਸੁਧਾਈ, ਖ਼ੁਲਾਸੇ ਜਾਂ ਜਾਣਕਾਰੀ ਨਸ਼ਟ ਹੋਣ ਤੋਂ ਬਚਾਉਣ ਲਈ ਸੁਰੱਖਿਆ ਵਿਚ ਮਦਦ ਲਈ ਢੁਕਵੇਂ ਤਕਨੀਕੀ ਅਤੇ ਸੰਸਥਾਗਤ ਸੁਰੱਖਿਆ ਉਪਾਅ ਲਾਗੂ ਕੀਤੇ ਹਨ। ਮੰਦਭਾਗੀ ਗੱਲ ਇਹ ਹੈ ਕਿ ਇੰਟਰਨੈਟ ‘ਤੇ ਭੇਜੇ ਗਏ ਡਾਟਾ ਦੀ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਅਤੇ ਅਸੀਂ ਤੁਹਾਡੇ ਵਲੋਂ ਸਾਡੀਆਂ ਸਾਈਟਾਂ ‘ਤੇ ਜਾਂ ਇਹਨਾਂ ਰਾਹੀਂ ਭੇਜੀ ਗਈ ਕਿਸੇ ਵੀ ਜਾਣਕਾਰੀ ਦੀ ਸੁਰੱਖਿਆ ਨਹੀਂ ਕਰ ਸਕਦੇ ਅਤੇ ਗਾਰੰਟੀ ਜਾਂ ਜ਼ਮਾਨਤ ਨਹੀਂ ਦਿੰਦੇ।

ਅਸੀਂ ਸਿਰਫ਼ ਉਹਨਾਂ ਮੁਲਾਜ਼ਮਾਂ, ਠੇਕੇਦਾਰਾਂ ਅਤੇ ਏਜੰਟਾਂ ਨੂੰ ਜਾਣਕਾਰੀ ਤੱਕ ਪਾਬੰਦੀ ਵਾਲੀ ਪਹੁੰਚ ਕਰਨ ‘ਤੇ ਪਾਬੰਦੀ ਲਾਉਣ ਦੀਆਂ ਢੁਕਵੀਆਂ ਕੋਸ਼ਿਸ਼ਾਂ ਕਰਦੇ ਹਾਂ, ਜਿਹਨਾਂ ਨੂੰ ਸਾਡੇ ਉਤਪਾਦਾਂ ਅਤੇ ਸੇਵਾਵਾਂ ਨੂੰ ਚਲਾਉਣ, ਵਿਕਸਿਤ ਕਰਨ ਜਾਂ ਸੁਧਾਰਣ ਲਈ ਉਸ ਜਾਣਕਾਰੀ ਦੀ ਲੋੜ ਪੈਂਦੀ ਹੈ ਅਤੇ ਅਜਿਹੇ ਡਾਟਾ ਦੀ ਸੰਵੇਦਨਸ਼ੀਲਤਾ ਦੇ ਪੱਧਰ ਦੇ ਅਨੁਸਾਰ ਹੁੰਦੀ ਹੈ। ਅਸੀਂ ਆਪਣੇ ਤੀਜੀ-ਧਿਰ ਦੇ ਏਜੰਟਾਂ ਨੂੰ ਇਹ ਯਕੀਨੀ ਬਣਾਉਣ ਲਈ ਇਕਰਾਰਨਾਮੇ ਵਾਲੇ ਕੰਟਰੋਲ ਹੇਠ ਰੱਖਦੇ ਹਾਂ ਕਿ ਉਹ ਉਹਨਾਂ ਦੀ ਪਹੁੰਚ ਵਿਚਲੀ ਜਾਂ ਮਿਲਣ ਵਾਲੀ ਜਾਣਕਾਰੀ ਦੀ ਢੁਕਵੀਂ ਤਰ੍ਹਾਂ ਰਾਖੀ ਅਤੇ ਵਰਤੋਂ ਕਰਨ।

ਕਿਰਪਾ ਕਰਕੇ ਧਿਆਨ ਦਿਓ ਕਿ ਇਹ ਯਕੀਨੀ ਬਣਾਉਣ ਲਈ ਕਿ ਸਾਡੀ ਸਾਈਟ ਬਾਰੇ ਪ੍ਰਭਾਵੀ ਸੁਰੱਖਿਆ ਕੁਝ ਹੱਦ ਤੱਕ ਲਾਗੂ ਹੈ, ਤੁਸੀਂ ਸਾਡੇ ਵਲੋਂ ਜਾਰੀ ਕੀਤੀਆਂ ਗਈਆਂ ਕਿਸੇ ਵੀ ਆਈਡੀਆਂ ਅਤੇ ਪਾਸਵਰਡ ਨੂੰ ਗੁਪਤ ਰੱਖਿਆ ਹੈ ਅਤੇ ਸਾਡੀਆਂ ਸੇਵਾ ਦੀਆਂ ਸ਼ਰਤਾਂ ਵਿਚ ਨਿਰਧਾਰਤ ਕੀਤੇ ਅਨੁਸਾਰ ਤੁਸੀਂ ਆਪਣੇ ਪਾਸਵਰਡ ਅਤੇ ਆਈਡੀ ਸਾਂਝੀ ਕਰਨ ਸਬੰਧੀ ਪਾਬੰਦੀਆਂ ਦੀ ਪਾਲਣਾ ਕਰਦੇ ਹੋ।

ਹੋਰ ਵੈਬਸਾਈਟਾਂ

ਸਾਡੀ ਸੇਵਾ ਵਿਚ ਹੋਰ ਵੈਬਸਾਈਟਾਂ ਜਾਂ ਸੇਵਾਵਾਂ ਦੇ ਲਿੰਕ ਸ਼ਾਮਿਲ ਹੋ ਸਕਦੇ ਹਨ। ਹੋਰਨਾਂ ਦੇ ਰਾਜ਼ਦਾਰੀ ਸਬੰਧੀ ਤਰੀਕਿਆਂ ਲਈ ਅਸੀਂ ਜ਼ਿੰਮੇਵਾਰ ਨਹੀਂ ਹਾਂ। ਜਦੋਂ ਤੁਸੀਂ ਕਿਸੇ ਹੋਰ ਵੈਬਸਾਈਟ ਜਾਂ ਸੇਵਾ ‘ਤੇ ਜਾਣ ਲਈ ਸਾਡੀ ਸੇਵਾ ਛੱਡਦੇ ਹੋ, ਤਾਂ ਕਿਰਪਾ ਕਰਕੇ ਉਹਨਾਂ ਦੀਆਂ ਰਾਜ਼ਦਾਰੀ ਸਬੰਧੀ ਸਟੇਟਮੈਂਟਾਂ ਪੜ੍ਹੋ। ਰਾਜ਼ਦਾਰੀ ਸਬੰਧੀ ਇਹ ਪਾਲਿਸੀ ਪੂਰੀ ਤਰ੍ਹਾਂ ਸੇਵਾ ਰਾਹੀਂ CultureIQ ਵਲੋਂ ਇਕੱਠੀ ਕੀਤੀ ਗਈ ਜਾਣਕਾਰੀ ‘ਤੇ ਲਾਗੂ ਹੁੰਦੀ ਹੈ।

ਸੁਆਲ, ਸ਼ਿਕਾਇਤਾਂ ਅਤੇ ਵਿਵਾਦ ਨਿਪਟਾਉਣਾ

CultureIQ ਸਰਗਰਮ ਰਾਜ਼ਦਾਰੀ ਅਤੇ ਡਾਟਾ ਸੁਰੱਖਿਆ ਦੀ ਪਾਲਣਾ ਕਰਨ ਸਬੰਧੀ ਪ੍ਰੋਗਰਾਮ ਨੂੰ ਬਹਾਲ ਰੱਖਦੀ ਹੈ। ਡਾਟਾ ਸੁਰੱਖਿਆ ਅਫ਼ਸਰ ਇਸ ਪਾਲਿਸੀ ਦੇ ਪ੍ਰਬੰਧ ਨੂੰ ਲਾਗੂ ਕਰਨ ਅਤੇ ਨਿਗਰਾਨੀ ਕਰਨ ਲਈ ਜ਼ਿੰਮੇਵਾਰ ਹੈ। ਜੇ ਇਸ ਪਾਲਿਸੀ ਜਾਂ CultureIQ ਤੁਹਾਡੀ ਜਾਣਕਾਰੀ ਨੂੰ ਕਿਵੇਂ ਪ੍ਰੋਸੈਸ ਕਰਦੀ ਹੈ, ਬਾਰੇ ਤੁਹਾਡੇ ਕੋਈ ਸੁਆਲ ਹਨ, ਤਾਂ ਕਿਰਪਾ ਕਰਕੇ privacy@cultureiq.com ‘ਤੇ ਸਾਨੂੰ ਈਮੇਲ ਕਰੋ ਜਾਂ ਹੇਠਾਂ ਦਿੱਤੇ ਪਤੇ ‘ਤੇ ਸਾਨੂੰ ਸੰਪਰਕ ਕਰੋ:

(ਡਾਟਾ ਸੁਰੱਖਿਆ ਅਫ਼ਸਰ)
Data Protection Officer
CultureIQ
115 West 30th Street, 6th Floor
New York, NY 10001, USA

ਇਸ ਪਾਲਿਸੀ ਵਿਚ ਦੱਸੇ ਗਏ ਤਰੀਕਿਆਂ ਦੀ ਸਾਡੇ ਵਲੋਂ ਕੀਤੀ ਜਾਣ ਵਾਲੀ ਪਾਲਣਾ ਸਬੰਧੀ ਕੋਈ ਵੀ ਸ਼ਿਕਾਇਤਾਂ ਪਹਿਲਾਂ privacy@cultureiq.com ‘ਤੇ CultureIQ ਦੇ ਡਾਟਾ ਸੁਰੱਖਿਆ ਅਫ਼ਸਰ ਨੂੰ ਭੇਜਣੀਆਂ ਚਾਹੀਦੀਆਂ ਹਨ।

ਬੱਚੇ ਅਤੇ ਰਾਜ਼ਦਾਰੀ

ਸਾਡੀਆਂ ਸਾਈਟਾਂ ‘ਤੇ ਕਾਰੋਬਾਰ ਸਬੰਧੀ ਸਮੱਗਰੀ ਹੁੰਦੀ ਹੈ ਅਤੇ ਵਿਸ਼ੇਸ਼ ਤੌਰ ਤੇ ਬਾਲਗ਼ਾਂ ਨੂੰ ਧਿਆਨ ਰੱਖਕੇ ਉਹਨਾਂ ਵਲੋਂ ਵਰਤੋਂ ਕੀਤੇ ਜਾਣ ਲਈ ਤਿਆਰ ਅਤੇ ਡਿਜ਼ਾਈਨ ਕੀਤੀਆਂ ਗਈਆਂ ਹਨ। ਅਸੀਂ ਜਾਣ-ਬੁਝਕੇ 13 ਸਾਲ ਤੋਂ ਘੱਟ ਉਮਰ ਦੇ ਲੋਕਾਂ ਬਾਰੇ ਜਾਂ ਉਹਨਾਂ ਤੋਂ ਨਿਜੀ ਜਾਣਕਾਰੀ (ਬੱਚਿਆਂ ਦੀ ਔਨਲਾਈਨ ਰਾਜ਼ਦਾਰੀ ਦੇ ਸੁਰੱਖਿਆ ਕਾਨੂੰਨ ਵਿਚ ਦੱਸੇ ਗਏ ਅਨੁਸਾਰ) ਲਈ ਬੇਨਤੀ ਨਹੀਂ ਕਰਦੇ ਜਾਂ ਇਕੱਠੀ ਨਹੀਂ ਕਰਦੇ। ਜੇ ਸਾਨੂੰ ਪਤਾ ਚੱਲਦਾ ਹੈ ਕਿ ਮੁਲਾਕਾਤੀ 13 ਸਾਲ ਤੋਂ ਘੱਟ ਉਮਰ ਦਾ ਹੈ ਅਤੇ ਪਹਿਲਾਂ ਤੋਂ ਪੁਸ਼ਟੀਯੋਗ ਮਾਤਾ-ਪਿਤਾ ਦੀ ਸਹਿਮਤੀ ਤੋਂ ਬਿਨਾ ਰਜਿਸਟਰਡ ਹੈ, ਤਾਂ ਅਸੀਂ ਆਪਣੀਆਂ ਫ਼ਾਈਲਾਂ ਤੋਂ ਉਸਦੀ ਨਿਜੀ ਤੌਰ ‘ਤੇ ਸ਼ਨਾਖ਼ਤ ਕੀਤੀ ਜਾਣ ਵਾਲੀ ਰਜਿਸਟ੍ਰੇਸ਼ਨ ਸਬੰਧੀ ਜਾਣਕਾਰੀ ਹਟਾ ਦਿਆਂਗੇ। ਜੇ ਤੁਸੀਂ 13 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਹੋ, ਜਿਸ ਨੇ ਤੁਹਾਡੀ ਪ੍ਰਵਾਣਗੀ ਤੋਂ ਬਿਨਾ ਨਿਜੀ ਤੌਰ ‘ਤੇ ਸ਼ਨਾਖ਼ਤ ਕੀਤੀ ਜਾਣ ਵਾਲੀ ਰਜਿਸਟ੍ਰੇਸ਼ਨ ਸਬੰਧੀ ਜਾਣਕਾਰੀ ਮੁਹਈਆ ਕਰਾਈ ਹੈ, ਤਾਂ ਕਿਰਪਾ ਕਰਕੇ privacy@cultureiq.com ‘ਤੇ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਦੱਸੋ ਅਤੇ ਅਸੀਂ ਆਪਣੇ ਡਾਟਾਬੇਸ ਤੋਂ ਅਜਿਹੀ ਜਾਣਕਾਰੀ ਹਟਾ ਦਿਆਂਗੇ।

ਇਸ ਪਾਲਿਸੀ ਵਿਚ ਤਬਦੀਲੀਆਂ

ਇਸ ਪਾਲਿਸੀ ਵਿਚ ਸਮੇਂ ਸਮੇਂ ਸਿਰ ਤਬਦੀਲੀ ਕੀਤੀ ਜਾ ਸਕਦੀ ਹੈ। ਜੇ ਅਸੀਂ ਇਸ ਪਾਲਿਸੀ ਵਿਚ ਤਬਦੀਲੀਆਂ ਕੀਤੀਆਂ, ਤਾਂ ਅਸੀਂ ਇਸ ਪੇਜ ‘ਤੇ ਪਾਲਿਸੀ ਵਿਚਲੀਆਂ ਕਿਸੇ ਤਬਦੀਲੀਆਂ ਨੂੰ ਪੋਸਟ ਕਰਾਂਗੇ। ਜਿੱਥੇ ਅਸੀਂ ਇਸ ਪਾਲਿਸੀ ਵਿਚ ਸਮੱਗਰੀ ਸਬੰਧੀ ਕੋਈ ਤਬਦੀਲੀਆਂ ਕਰਦੇ ਹਾਂ, ਤਾਂ ਅਸੀਂ ਇੱਕ ਹੋਰ ਪ੍ਰਮੁੱਖ ਨੋਟਿਸ ਤਿਆਰ ਕਰਾਂਗੇ। ਅਜਿਹੀਆਂ ਪੋਸਟਾਂ ਜਾਂ ਨੋਟਿਸਾਂ ਤੋਂ ਬਾਅਦ ਤੁਹਾਡੇ ਵਲੋਂ ਸਾਡੀਆਂ ਸਾਈਟਾਂ ਦੀ ਲਗਾਤਾਰ ਵਰਤੋਂ ਕਰਨ ਨਾਲ, ਅਜਿਹੀਆਂ ਤਬਦੀਲੀਆਂ ਨੂੰ ਤੁਹਾਡੀ ਪ੍ਰਵਾਣਗੀ ਮੰਨਿਆ ਜਾਏਗਾ। ਇਹ ਪਾਲਿਸੀ ਪਿਛਲੀ ਵਾਰੀ ਕਦੋਂ ਨਵਿਆਈ ਗਈ ਸੀ, ਵੇਖਣ ਲਈ ਕਿਰਪਾ ਕਰਕੇ ਉਪਰ ਦਿੱਤੀ “ਪ੍ਰਭਾਵੀ ਤਾਰੀਖ਼” ਵੇਖੋ।

Get to Know Perceptyx

Get A Demo